Haryana News

ਸੂਬੇ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਤੇ ਅਪਰਾਧ ਮੁਕਤ ਮਾਹੌਲ ਦੇਣਾ ਸਰਕਾਰ ਦੀ ਪ੍ਰਾਥਮਿਕਤਾ  ਸ਼ਰੂਤੀ ਚੌਧਰੀ

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਮੰਤਰੀ ਸ੍ਰੀਮਤੀ ਸ਼ਰੂਤੀ ਚੌਧਰੀ ਨੇ ਕਿਹਾ ਕਿ ਪ੍ਰਸਾਸ਼ਾਨਕ ਅਧਿਕਾਰੀ ਸਰਕਾਰ ਦੀ ਟੀਮ ਦਾ ਮਹਤੱਵਪੂਰਨ ਅੰਗ ਹਨ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਸੂਬੇ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਤੇ ਅਪਰਾਧ ਮੁਕਤ ਮਾਹੌਲ ਉਪਲਬਧ ਕਰਵਾਉਣਾ ਹੈ।

          ਸ੍ਰੀਮਤੀ ਸ਼ਰੂਤੀ ਚੌਧਰੀ ਅੱਜ ਭਿਵਾਨੀ ਵਿਚ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ  ਨੂੰ ਸੰਬੋਧਿਤ ਕਰ ਰਹੀ ਸੀ।

          ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਦੀ ਸਖਤ ਹਿਦਾਇਤ ਹੈ ਕਿ ਭ੍ਰਿਸ਼ਟਾਚਾਰ ਤੇ ਅਪਰਾਧ ਨੂੰ ਬਿਲਕੁੱਲ ਸਹਿਨ ਨਹੀਂ ਕੀਤਾ ਜਾਵੇਗਾ। ਇਸ ਮਾਮਲੇ ਵਿਚ ਸੂਬਾ ਸਰਕਾਰ ਨੇ ਜੀਰੋ ਟੋਲਰੇਂਸ ਦੀ ਨੀਤੀ ਨੂੰ ਅਪਣਾਇਆ ਹੈ ਅਤੇ ਅਧਿਕਾਰੀਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਦੀ ਨੀਤੀਆਂ ਦੇ ਅਨੁਰੂਪ ਕੰਮ ਕਰਣਗੇ।

          ਕੈਬੀਨੇਟ ਮੰਤਰੀ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਦੇ ਦਫਤਰ ਵਿਚ ਆਉਣ ਵਾਲੇ ਆਮ ਜਨਤਾ ਦੇ ਨਾਲ ਸਹੀ ਵਿਹਾਰ ਕਰਨ ਅਤੇ ਸਮਸਿਆਵਾਂ ਦਾ ਹੱਲ ਕਰਨਾ ਯਕੀਨੀ ਕਰਨ। ਪੇਯਜਲ ਤੇ ਸੀਵਰ ਵਿਵਸਥਾ ‘ਤੇ ਵਿਸ਼ੇਸ਼ ਫੋਕਸ ਕਰਦੇ ਹੋਏ ਕੈਬੀਨੇਟ ਮੰਤਰੀ ਨੇ ਕਿਹਾ ਕਿ ਇੰਨ੍ਹਾਂ ਦੋਵਾਂ ਸਮਸਿਆਵਾਂ ਦਾ ਸਥਾਈ ਹੱਲ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਆਮਜਨਤਾ ਨੂੰ ਮੁੱਢਲੀ ਸਹੂਲਤਾਂ ਪ੍ਰਦਾਨ ਕਰਨ ਅਤੇ ਵਿਕਾਸ ਦੇ ਮਾਮਲੇ ਵਿਚ ਫੰਡ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਕਾਰੀਆਂ ਨੁੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਸਬੰਧਿਤ ਖੇਤਰ ਦਾ ਦੌਰਾ ਕਰ ਕੇ ਸੀਵਰੇ ਤੇ ਪੇਯਜਲ ਨਾਲ ਸਬੰਧਿਤ ਸਮਸਿਆਵਾਂ ਵਾਲੇ ਪੁਆਇੰਟਸ ਨੂੰ ਚੋਣ ਕਰਨ ਅਤੇ ਜਲਦੀ ਤੋਂ ਜਲਦੀ ਉਨ੍ਹਾਂ ਦਾ ਹੱਲ ਕਰਨ। ਉਨ੍ਹਾਂ ਨੇ ਕਿਹਾ ਕਿ ਪੇਯਜਲ ਤੇ ਸੀਵਰ ਵਿਵਸਥਾ ਦੇ ਮਾਮਲੇ ਵਿਚ ਕੋਈ ਵੀ ਢਿੱਲ ਨਹੀ ਰਹਿਣੀ ਚਾਹੀਦੀ।

          ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਿਕਾਸ ਕੰਮਾਂ ਤੇ ਮੁੱਢਲੀ ਸਹੂਲਤਾਂ ਨੂੰ ਲੈ ਕੇ ਇਕ ਡਿਟੇਲ ਰਿਪੋਰਟ ਤਿਆਰ ਕਰ ਕੇ ਜਲਦੀ ਤੋਂ ਜਲਦੀ ਉਨ੍ਹਾਂ ‘ਤੇ ਕੰਮ ਸ਼ਸ਼ਰੂ ਕੀਤਾ ਜਾਵੇ।

          ਕੈਬੀਨੇਟ ਮੰਤਰੀ ਨੇ ਮੀਟਿੰਗ ਦੌਰਾਨ ਮੀਡੀਆ ਪਰਸਨਸ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਦਾਦਾ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਚੌਧਰੀ ਬੰਸੀਲਾਲ ਦੇ ਵਿਕਾਸ ਦੇ ਸਪਨੇ ਨੂੰ ਸਾਕਾਰ ਕਰਨ ਦਾ ਕੰਮ ਕਰੇਗੀ। ਉਨ੍ਹਾਂ ਨੇ ਕਿਹਾ ਕਿ ਭਿਵਾਨੀ ਜਿਲ੍ਹਾ ਵਿਚ ਚੌਧਰੀ ਬੰਸੀਲਾਲ ਵੱਲੋਂ ਸ਼ੁਰੂ ਕੀਤੀ ਗਈ ਲਿਫਟਿੰਗ ਸਿੰਚਾਈ ਵਿਵਸਥਾ ਦਾ ਮਜਬੂਤੀਕਰਣ  ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਿੰਚਾਈ ਦੇ ਪਾਣੀ ਦਾ ਬਰਾਬਰ ਵੰਡ ਹੋਵੇਗੀ ਤਾਂ ਜੋ ਹਰ ਖੇਤਰ ਦੇ ਕਿਸਾਨਾਂ ਨੁੰ ਪਾਣੀ ਮਿਲ ਸਕੇ। ਪਾਣੀ ਸਰੰਖਣ ‘ਤੇ ਵਿਸ਼ੇਸ਼ ਜੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹਰ ਪੱਧਰ ”ੇ ਪਾਣੀ ਦੀ ਸਹੀ ਵਰਤੋ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਖੇਤਰਾਂ ਵਿਚ ਵਾਟਰ ਲਾਗਿੰਗ ਦੀ ਸਮਸਿਆ ਹੈ ਅਤੇ ਜਿੱਥੇ ਭੁਮੀਗਤ ਪਾਣੀ ਕਾਫੀ ਹੇਠਾਂ ਹੈ, ਇੰਨ੍ਹਾਂ ਦੋਵਾਂ ਦਾ ਵੀ ਹੱਲ ਕੀਤਾ ਜਾਵੇਗਾ।

ਝੋਨਾ ਅਤੇ ਬਾਜਰਾ ਖਰੀਦ ਲਈ ਕਿਸਾਨਾਂ ਨੂੰ ਹੁਣ ਤਕ 4,783 ਕਰੋੜ ਰੁਪਏ ਦਾ ਕੀਤਾ ਜਾ ਚੁੱਕਾ ਭੁਗਤਾਨ

ਚੰਡੀਗੜ੍ਹ, 21 ਅਕਤੂਬਰ – ਹਰਿਆਣਾ ਵਿਚ ਖਰੀਦ ਮਾਰਕਟਿੰਗ ਸੀਜ਼ਨ 2024-25 ਤਹਿਤ ਖਰੀਫ਼ ਫ਼ਸਲਾਂ ਦੀ ਖਰੀਦ ਸੁਗਮਤਾ ਨਾਲ ਜਾਰੀ ਹੈ। ਹੁਣ ਤਕ ਪੂਰੇ ਸੂਬੇ ਦੀ ਮੰਡੀਆਂ ਵਿਚ 35 ਲੱਖ 63 ਹਜਾਰ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ ਖਰੀਦ ਏਜੰਸੀਆਂ ਵੱਲੋਂ 31,22,866 ਮੀਟ੍ਰਿਕ ਟਨ ਝੋਨੇ ਦੀ ਖਰੀਦ ਐਮਐਸਪੀ ‘ਤੇ ਕੀਤੀ ਜਾ ਚੁੱਕੀ ਹੈ। ਝੋਨਾ ਖਰੀਦ ਲਈ ਕਿਸਾਨਾਂ ਨੂੰ 4,314 ਕਰੋੜ ਰੁਪਏ ਦਾ ਭੁਗਤਾਨ ਸਿੱਧੇ ਕਿਸਾਨਾਂ ਦੇ ਖਾਤਿਆਂ ਵਿਚ ਕੀਤਾ ਜਾ ਚੁੱਕਾ ਹੈ। ਹੁਣ ਤਕ ਮੰਡੀਆਂ ਤੋਂ 21,35,806 ਮੀਟ੍ਰਿਕ ਟਨ ਝੋਨੇ ਦਾ ਉਠਾਨ ਕੀਤਾ ਜਾ ਚੁੱਕਾ ਹੈ।

          ਖੁਰਾਕ ਅਤੇ ਸਪਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਾਰ ਆਨਲਾਇਨ ਗੇਟਪਾਸ ਦੀ ਸਹੂਲਤ ਮਿਲਣ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਕਾਫੀ ਸਹੂਲਤ ਹੋ ਰਹੀ ਹੈ। ਸਰਕਾਰ ਵੱਲੋਂ ਕਾਮਨ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2300 ਰੁਪਏ  ਪ੍ਰਤੀ ਕੁਇੰਟਲ ਅਤੇ ਗ੍ਰੇਡ-ਏ ਝੋਨਾ ਦਾ ਘੱਟੋ ਘੱਟ ਸਹਾਇਕ ਮੁੱਲ 2320 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾ ਰਿਹਾ ਹੈ।

ਕੁਰੂਕਸ਼ੇਤਰ ਜਿਲ੍ਹਾ ਵਿਚ ਹੋਈ ਝੋਨੇ ਦੀ ਸੱਭ ਤੋਂ ਵੱਧ ਖਰੀਦ

          ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਹੁਣ ਤਕ ਖਰੀਦੇ ਗਏ ਕੁੱਲ 31,22,866 ਮੀਟ੍ਰਿਕ ਟਨ ਝੋਨਾ ਵਿੱਚੋਂ ਕੁਰੂਕਸ਼ੇਤਰ ਜਿਲ੍ਹਾ ਵਿਚ ਸੱਭ ਤੋਂ ਵੱਧ 7,19,497 ਟਨ ਝੋਨੇ ਦੀ ਖਰੀਦ ਹੋਈ ਹੈ। ਇਸ ਤੋਂ ਇਲਾਵਾ, ਕੈਥਲ ਜਿਲ੍ਹਾ ਵਿਚ 6,75,887 ਮੀਟ੍ਰਿਕ ਟਨ, ਕਰਨਾਲ ਜਿਲ੍ਹਾ ਵਿਚ 6,26,219 ਮੀਟ੍ਰਿਕ ਟਨ, ਅੰਬਾਲਾ ਜਿਲ੍ਹਾ ਵਿਚ 3,32,541 ਮੀਟ੍ਰਿਕ ਟਨ, ਯਮੁਨਾਨਗਰ ਜਿਲ੍ਹਾ ਵਿਚ 3,17,430 ਮੀਟ੍ਰਿਕ ਟਨ, ਫਤਿਹਾਬਾਦ ਜਿਲ੍ਹਾ ਵਿਚ 1,93,373, ਜੀਂਦ ਜਿਲ੍ਹਾ ਵਿਚ 1,01,912 ਮੀਟ੍ਰਿਕ ਟਨ ਅਤੇ ਪੰਚਕੂਲਾ ਜਿਲ੍ਹਾ ਵਿਚ 54,192 ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋਈ ਹੈ। ਇਸੀ ਤਰ੍ਹਾ ਹੋਰ ਜਿਲ੍ਹਿਆਂ ਦੀ ਮੰਡੀਆਂ ਵਿਚ ਵੀ ਆਉਣ ਵਾਲੇ ਝੋਨੇ ਨੂੰ ਖਰੀਦਿਆ ਜਾ ਰਿਹਾ ਹੈ।

ਪੂਰੇ ਸੂਬੇ ਵਿਚ 3 ਲੱਖ 44 ਹਜਾਰ ਮੀਟ੍ਰਿਕ ਟਨ ਤੋਂ ਵੱਧ ਬਾਜਰੇ ਦੀ ਹੋਈ ਖਰੀਦ, ਕਿਸਾਨਾਂ ਨੂੰ ਕੀਤਾ ਗਿਆ 469 ਕਰੋੜ ਰੁਪਏ ਦਾ ਭੁਗਤਾਨ

          ਬੁਲਾਰੇ ਨੇ ਦਸਿਆ ਕਿ ਝੋਨੇ ਦੇ ਨਾਲ-ਨਾਲ ਹੋਰ ਖਰੀਫ ਫਸਲਾਂ ਦੀ ਖਰੀਦ ਦਾ ਕੰਮ ਵੀ ਐਮਐਸਪੀ ‘ਤੇ ਕੀਤਾ ਜਾ ਰਿਹਾ ਹੈ। ਸੂਬੇ ਵਿਚ 1 ਅਕਤੂਬਰ ਤੋਂ ਘੱਟੋ ਘੱਟ ਸਹਾਇਕ ਮੁੱਲ ‘ਤੇ ਬਾਜਰੇ ਦੀ ਖਰੀਦ ਵੀ ਜਾਰੀ ਹੈ। ਹੁਣ ਤਕ 3,44,795 ਮੀਟ੍ਰਿਕ ਟਨ ਬਾਜਰਾ ਖਰੀਦਿਆਂ ਜਾ ਚੁੱਕਾ ਹੈ। ਬਾਜਰੇ ਦੀ ਖਰੀਦ ਦੇ ਲਈ ਕਿਸਾਨਾਂ ਨੂੰ 469 ਕਰੋੜ ਰੁਪਏ ਦਾ ਭੁਗਤਾਨ ਸਿੱਧਾ ਉਨ੍ਹਾਂ ਦੇ ਖਾਤਿਆਂ ਵਿਚ ਕੀਤਾ ਜਾ ਚੁੱਕਾ ਹੈ।

          ਉਨ੍ਹਾ ਨੇ ਜਾਣਕਾਰੀ ਦਿੱਤੀ ਕਿ ਮਹੇਂਦਰਗੜ੍ਹ ਜਿਲ੍ਹਾ ਵਿਚ ਸੱਭ ਤੋਂ ਵੱਧ 91.563 ਮੀਟ੍ਰਿਕ ਟਨ ਬਾਜਰਾ ਦੀ ਘੱਟੋ ਘੱਟ ਸਹਾਇਕ ਮੁੱਲ ‘ਤੇ ਸਰਕਾਰੀ ਖਰੀਦ ਕੀਤੀ ਗਈ ਹੈ। ਇਸ ਤੋਂ ਇਲਾਵਾ, ਰਿਵਾੜੀ ਜਿਲ੍ਹਾ ਵਿਚ 82.300 ਮੀਟ੍ਰਿਕ ਟਨ, ਭਿਵਾਨੀ ਜਿਲ੍ਹਾ ਵਿਚ 50,805 ਮੀਟ੍ਰਿਕ ਟਨ, ਗੁਰੂਗ੍ਰਾਮ ਜਿਲ੍ਹਾ ਵਿਚ 31,973 ਮੀਟ੍ਰਿਕ ਟਨ, ਝੱਜਰ ਜਿਲ੍ਹਾ ਵਿਚ 27,662 ਮੀਟ੍ਰਿਕ ਟਨ, ਚਰਖੀ ਦਾਦਰੀ ਵਿਚ 24,662 ਮੀਟ੍ਰਿਕ ਟਨ ਅਤੇ ਮੇਵਾਤ ਵਿਚ 18,887 ਮੀਟ੍ਰਿਕ ਟਨ ਬਾਜਰਾ ਦੀ ਖਰੀਦ ਕੀਤੀ ਗਈ ਹੈ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin